Sikhi Sewa Mission UK – Sikh Katha & Simran

ਮਨ ਦੀ ਜਿੱਤ | ਮਨ ਨੂੰ ਕਿਵੇਂ ਜਿੱਤੀਏ? | Victory of the Mind in Gurmat | ਐਪੀਸੋਡ 13
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
ਗੁਰਦੁਆਰਾ ਸੀਰੀਜ਼ - ਐਪੀਸੋਡ 13 ਵਿੱਚ ਅਸੀਂ ਗੁਰਮਤਿ ਅਨੁਸਾਰ ਮਨ, ਉਸਦੀ ਚੰਚਲਤਾ ਅਤੇ ਮਨ ਦੀ ਜਿੱਤ ਬਾਰੇ ਡੂੰਘਾਈ ਨਾਲ ਵਿਚਾਰ ਕਰਦੇ ਹਾਂ।
ਮਨ ਕਿਉਂ ਭਟਕਦਾ ਹੈ?
ਮਨਮਤ ਅਤੇ ਗੁਰਮਤ ਵਿੱਚ ਕੀ ਅੰਤਰ ਹੈ?
ਪੰਜ ਚੋਰ - ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ - ਮਨ ਨਾਲ ਕਿਵੇਂ ਜੁੜਦੇ ਹਨ?
ਗੁਰੂ ਦਾ ਸ਼ਬਦ, ਨਾਮ ਸਿਮਰਨ, ਸਾਧ ਸੰਗਤ ਅਤੇ ਗੁਰਮਤਿ ਜੀਵਨ ਮਨ ਨੂੰ ਕਿਵੇਂ ਬਦਲਦੇ ਹਨ?
ਗੁਰਬਾਣੀ ਸਾਨੂੰ ਯਾਦ ਦਿਵਾਉਂਦੀ ਹੈ:
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥
ਇਸ ਐਪੀਸੋਡ ਵਿੱਚ ਅਸੀਂ ਸਮਝਦੇ ਹਾਂ ਕਿ ਮਨ ਨੂੰ ਜ਼ਬਰਦਸਤੀ ਦਬਾਉਣਾ ਨਹੀਂ, ਸਗੋਂ ਗੁਰੂ ਦੇ ਸ਼ਬਦ ਨਾਲ ਜੋੜਨਾ ਹੈ। ਜਦੋਂ ਮਨ ਮਨਮਤ ਤੋਂ ਗੁਰਮਤ ਵੱਲ ਮੁੜਦਾ ਹੈ, ਤਾਂ ਵਿਕਾਰਾਂ ਦੀ ਤਾਕਤ ਹੌਲੀ-ਹੌਲੀ ਘਟਣ ਲੱਗਦੀ ਹੈ ਅਤੇ ਅੰਦਰਲੀ ਸ਼ਾਂਤੀ ਵਧਦੀ ਹੈ।
In Episode 13 of the Gurdwara Series, we explore The Mind and Victory of the Mind according to Gurmat.
We discuss why the mind wanders, the difference between Manmat and Gurmat, how the Five Spiritual Thieves affect our thoughts, and how Gurbani, Naam Simran, Sadh Sangat, Seva and Gurmat living can guide the mind toward peace and spiritual strength.
ਇਸ ਐਪੀਸੋਡ ਨੂੰ ਆਪਣੇ ਪਰਿਵਾਰ, ਦੋਸਤਾਂ ਅਤੇ ਸੰਗਤ ਨਾਲ Share ਕਰੋ ਅਤੇ ਸਿੱਖੀ ਸੇਵਾ ਮਿਸ਼ਨ UK - Sikhi Sewa Mission UK ਨੂੰ Spotify ਉੱਤੇ Follow ਕਰੋ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥
Audio and video play straight from the show's own hosting. PodSubs stores and serves no media.

