
ਪ੍ਰਵਾਸੀ ਪਰਿਵਾਰਾਂ ਵਿੱਚ ਕਿਉਂ ਘੱਟ ਰਹੀ ਹੈ ਬੱਚਿਆਂ ਦੀ ਗਿਣਤੀ ਅਤੇ ਆਸਟ੍ਰੇਲੀਆ ਲਈ ਇਹ ਚਿੰਤਾ ਦਾ ਵਿਸ਼ਾ ਕਿਉਂ ਹੈ?
ਆਸਟ੍ਰੇਲੀਆ ਦੀ ਆਰਥਿਕਤਾ ਅਤੇ ਵੱਧਦੀ ਉਮਰ ਵਾਲੀ ਆਬਾਦੀ ਨਾਲ ਜੁੜੀਆਂ ਚੁਣੌਤੀਆਂ ਦੇ ਮੱਦੇਨਜ਼ਰ ਪ੍ਰਵਾਸੀਆਂ ਦੀ ਭੂਮਿਕਾ ਅਹਿਮ ਹੈ। ਪਰ ਵੱਧਦੀ ਮਹਿੰਗਾਈ, ਵੀਜ਼ਾ ਅਨਿਸ਼ਚਿਤਤਾ, ਰਿਹਾਇਸ਼ੀ ਦਬਾਅ ਅਤੇ ਪਰਿਵਾਰਕ ਸਹਿਯੋਗ ਦੀ ਕਮੀ ਕਾਰਨ ਪ੍ਰਵਾਸੀ ਪਰਿਵਾਰਾਂ ਵਿੱਚ ਵੀ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਵੱਧ ਰਿਹਾ ਹੈ। ਆਸਟ੍ਰੇਲੀਆ ਸਰਕਾਰ ਦੀ Intergenerational Report ਦੇ ਹਵਾਲੇ ਨਾਲ, ਇਹ ਪੌਡਕਾਸਟ ਪੰਜਾਬੀ ਭਾਈਚਾਰੇ ਵਿੱਚ ਇੱਕ ਬੱਚੇ ਵਾਲੇ ਪਰਿਵਾਰਾਂ ਦੇ ਤਜਰਬਿਆਂ ਰਾਹੀਂ ਬਦਲਦੇ ਪਰਿਵਾਰਕ ਰੁਝਾਨਾਂ, ਉਨ੍ਹਾਂ ਪਿੱਛੇ ਮੌਜੂਦ ਕਾਰਨਾਂ ਅਤੇ ਇਸ ਦੇ ਆਰਥਿਕ, ਸਮਾਜਿਕ ਤੇ ਜਨਸੰਖਿਆਕ ਪ੍ਰਭਾਵਾਂ ਦੀ ਪੜਚੋਲ ਕਰਦਾ ਹੈ। #sbsaudiopodcast
Audio and video play straight from the show's own hosting. PodSubs stores and serves no media.

