
ਦਇਆ ਅਤੇ ਸੇਵਾ ਦਾ ਸੁਨੇਹਾ: ਸਿੱਖ ਤੇ ਕੈਥੋਲਿਕ ਭਾਈਚਾਰੇ ਨੇ ਸਾਂਝੇ ਖੋਜ ਕਾਰਜਾਂ ਲਈ ਮਿਲਾਇਆ ਹੱਥ
ਆਸਟ੍ਰੇਲੀਆ ਵਿੱਚ ਅੰਤਰ-ਧਾਰਮਿਕ ਸਦਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ ਅਤੇ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਵਿਚਾਲੇ ਇੱਕ ਅਹਿਮ ਸਮਝੌਤਾ ਪੱਤਰ (MoU) 'ਤੇ ਦਸਤਖ਼ਤ ਕੀਤੇ ਗਏ ਹਨ। 17 ਨਵੰਬਰ 2026 ਨੂੰ ACU ਦੇ ਮੈਲਬਰਨ ਕੈਂਪਸ ਵਿੱਚ ਕਰਵਾਏ ਗਏ ਇਸ ਸੈਮੀਨਾਰ ਦਾ ਮੁੱਖ ਵਿਸ਼ਾ 'ਕੰਪੈਸ਼ਨ' (ਦਇਆ) ਰੱਖਿਆ ਗਿਆ ਸੀ, ਜਿਸ ਵਿੱਚ ਦੋ ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਸਿੱਖ ਅਤੇ ਪੰਜਾਬੀ ਮਾਮਲਿਆਂ ਸਬੰਧੀ ਖੋਜ ਕਾਰਜਾਂ ਵਿੱਚ ਸਹਿਯੋਗ ਵਧਾਉਣ 'ਤੇ ਸਹਿਮਤੀ ਬਣੀ। #sbsaudiopodcast
Audio and video play straight from the show's own hosting. PodSubs stores and serves no media.

