
ਨਿਊਕਾਸਲ ਦੀਆਂ ਦੀਵਾਲੀ ਰੌਣਕਾਂ 'ਚ ਪੰਜਾਬੀ ਭਾਈਚਾਰੇ ਦੀ ਸਰਗਰਮ ਭੂਮਿਕਾ
ਸਿਡਨੀ ਤੋਂ ਤਕਰੀਬਨ ਦੋ ਘੰਟੇ ਦੀ ਦੂਰੀ 'ਤੇ ਸਥਿਤ ਨਿਊਕਾਸਲ ਦੇ ਫੋਰਸ਼ੋਰ 'ਤੇ ਕਰਵਾਏ ਗਏ ਦੀਵਾਲੀ ਸਮਾਗਮ ਨੇ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ 'ਤੇ ਇਕੱਠਾ ਕੀਤਾ। University of Newcastle, UNIPAC ਅਤੇ City of Newcastle ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਵਿੱਚ SBS ਦੀਆਂ ਕਈ ਭਾਸ਼ਾਈ ਟੀਮਾਂ ਨੇ ਕਵਰੇਜ ਕੀਤੀ। ਇਸ ਦੌਰਾਨ ਪੰਜਾਬੀ ਭਾਈਚਾਰੇ ਦੇ ਪ੍ਰਤੀਨਿਧੀ ਹਰਕੀਰਤ ਸਿੰਘ ਨੇ ਨਿਊਕਾਸਲ ਵਿੱਚ ਵੱਸਦੇ ਛੋਟੇ ਪਰ ਸਰਗਰਮ ਪੰਜਾਬੀ ਤੇ ਸਿੱਖ ਭਾਈਚਾਰੇ ਦੀਆਂ ਗਤੀਵਿਧੀਆਂ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। #sbsaudiopodcast
Audio and video play straight from the show's own hosting. PodSubs stores and serves no media.

