
'ਸਿੱਖ ਵੀ ਅਤੇ ਆਸਟ੍ਰੇਲੀਅਨ ਵੀ': ਵੁਲਗੁਲਗਾ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ’ਚੋਂ ਝਲਕਦੀ ਹੈ ਪੰਜਾਬੀਆਂ ਦੀ ਮੁੱਢਲੀ ਪ੍ਰਵਾਸ ਕਹਾਣੀ
ਹਰ ਸਾਲ ਹਜ਼ਾਰਾਂ ਲੋਕ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਲਈ ਨਿਊ ਸਾਊਥ ਵੇਲਜ਼ ਦੇ ਵੁਲਗੁਲਗਾ ਵਿੱਚ ਇਕੱਠੇ ਹੁੰਦੇ ਹਨ, ਜਿੱਥੇ ਆਸਟ੍ਰੇਲੀਆ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਥਿਤ ਹੈ। ਇੱਥੇ ਭਾਰਤੀ ਜਸ਼ਨਾਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣ ਪਿੱਛੇ ਕਈ ਪੀੜ੍ਹੀਆਂ ਦਾ ਇਤਿਹਾਸ ਅਤੇ ਮੁੱਢਲੇ ਪੰਜਾਬੀ ਪ੍ਰਵਾਸੀਆਂ ਦਾ ਯੋਗਦਾਨ ਹੈ। ਇਸ ਦੀਵਾਲੀ ਮੌਕੇ ਅਸੀਂ ਵੁਲਗੁਲਗਾ ਦੇ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਸਾਹਮਣੇ ਲਿਆ ਰਹੇ ਹਾਂ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਸਿੱਖ-ਪੰਜਾਬੀ ਪਛਾਣ ਨੂੰ ਸੰਭਾਲਣ ਦੇ ਨਾਲ-ਨਾਲ ਆਪਣੀ ਇੱਕ ਵੱਖਰੀ 'ਪੰਜਾਬੀ-ਆਸਟ੍ਰੇਲੀਅਨ' ਪਛਾਣ ਵੀ ਸਥਾਪਿਤ ਕੀਤੀ ਹੈ। ਇਹ ਕਸਬਾ ਅੱਜ ਪੰਜਾਬੀ ਵਿਰਾਸਤ ਅਤੇ ਆਸਟ੍ਰੇਲੀਅਨ ਜੀਵਨ-ਸ਼ੈਲੀ ਦੇ ਸੁੰਦਰ ਸੁਮੇਲ ਦੀ ਮਿਸਾਲ ਪੇਸ਼ ਕਰਦਾ ਹੈ। #sbsaudiopodcast
Audio and video play straight from the show's own hosting. PodSubs stores and serves no media.

