
ਖ਼ਬਰਨਾਮਾ: ਸੈਂਡਪੇਪਰਗੇਟ ਵਿਵਾਦ ਮੁੜ ਭਖਿਆ, ਪੈਟ ਕਮਿੰਸ ਦੇ ਦਾਅਵਿਆਂ ਨੂੰ ਬੈਨਕ੍ਰਾਫਟ ਦੀ ਚੁਣੌਤੀ
ਆਸਟ੍ਰੇਲੀਆਈ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਹੈ ਕਿ 2018 ਵਿੱਚ ਗੇਂਦ ਨਾਲ ਛੇੜਛਾੜ ਦੀ ਸਾਜ਼ਿਸ਼ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ‘ਦ ਵੈਸਟ ਆਸਟ੍ਰੇਲੀਅਨ’ ਅਖ਼ਬਾਰ ਦੇ ਇੱਕ ਕਾਲਮ ਵਿੱਚ, ਆਸਟ੍ਰੇਲੀਆ ਦੇ ਸਾਬਕਾ ਟੈਸਟ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ਨੇ ਉਸਮਾਨ ਖਵਾਜਾ ਦੇ ਉਨ੍ਹਾਂ ਦੋਸ਼ਾਂ ਦਾ ਸਮਰਥਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਪੂਰੀ ਟੀਮ ਨੂੰ ਗੇਂਦ ਨਾਲ ਛੇੜਛਾੜ ਦੀ ਯੋਜਨਾ ਬਾਰੇ ਪਤਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ ਟੈਸਟ ਮੈਚ ਦੇ ਅੱਧ ਤੋਂ ਹੀ ਉਨ੍ਹਾਂ ਨੇ ਫੀਲਡਿੰਗ ਦੌਰਾਨ ਲਗਭਗ ਹਰ ਓਵਰ 'ਚ 'ਬਾਲ-ਟੈਂਪਰਿੰਗ' ਕੀਤੀ ਸੀ। ਇਸਤੋਂ ਇਲਾਵਾ ਸੁਣੋ, ਅੱਜ ਦੀਆਂ ਹੋਰ ਅਹਿਮ ਖ਼ਬਰਾਂ ਵੀ ਇਸ ਪੌਡਕਾਸਟ ਵਿੱਚ। #sbsaudiopodcast
Audio and video play straight from the show's own hosting. PodSubs stores and serves no media.
