
ਖਬਰਨਾਮਾ: ਕੁਈਨਜ਼ਲੈਂਡ ਤੂਫ਼ਾਨ, COP-31 ਬਹਿਸ, ਝੋਨਾ ਖਰੀਦ ਸੰਕਟ ਅਤੇ ਸੋਨੀਆ ਗਾਂਧੀ ਦੀ ਕਿਤਾਬ ਚਰਚਾ ਵਿੱਚ
ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਕੁਈਨਜ਼ਲੈਂਡ ਵਿੱਚ ਭਿਆਨਕ ਤੂਫ਼ਾਨਾਂ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੋਣ ਅਤੇ ਹੋਰ ਮੌਸਮੀ ਖ਼ਤਰਿਆਂ ਦੀ ਚੇਤਾਵਨੀ ਸ਼ਾਮਲ ਹੈ। COP-31 ਸੰਮੇਲਨ ਦੌਰਾਨ ਜਲਵਾਯੂ ਨੀਤੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਆਲੋਚਨਾ ਹੋ ਰਹੀ ਹੈ, ਜਦਕਿ ਸਿਡਨੀ ਦੇ ਈਓਰਾ ਐਲਡਰਜ਼ ਓਲੰਪਿਕਸ ਵਿੱਚ ਆਦਿਵਾਸੀ ਬਜ਼ੁਰਗਾਂ ਨੇ ਸਿਹਤਮੰਦ ਜੀਵਨ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ। ਅੰਤਰਰਾਸ਼ਟਰੀ ਖ਼ਬਰਾਂ ਵਿੱਚ ਨਿਊਯਾਰਕ ਦੇ ਬਰੁਕਲਿਨ ਵਿੱਚ ਇਮਾਰਤ ਡਿੱਗਣ ਦੀ ਘਟਨਾ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਝੋਨੇ ਦੀ ਰਿਕਾਰਡ ਆਮਦ ਕਾਰਨ ਖਰੀਦ ਸੰਕਟ ਗਹਿਰਾ ਰਿਹਾ ਹੈ, ਜਦਕਿ ਸੋਨੀਆ ਗਾਂਧੀ ਦੀ ਨਵੀਂ ਕਿਤਾਬ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਆਪ੍ਰੇਸ਼ਨ ਬਲੂ ਸਟਾਰ ਬਾਰੇ ਕੀਤੀਆਂ ਟਿੱਪਣੀਆਂ ਨੇ ਨਵੀਂ ਸਿਆਸੀ ਬਹਿਸ ਛੇੜ ਦਿੱਤੀ ਹੈ।
#sbsaudiopodcast
Audio and video play straight from the show's own hosting. PodSubs stores and serves no media.

