
Daily Hukamnama: Sikh Wisdom ANG 656 April 2nd 2026 #hukamnama #darbarsahib
ਸੰਤਹੁ ਮਨ ਪਵਨੈ ਸੁਖੁ ਬਨਿਆ ॥ sa(n)tahu man pavanai sukh baniaa || ਹੇ ਸੰਤ ਜਨੋ! (ਮੇਰੇ) ਪਉਣ (ਵਰਗੇ ਚੰਚਲ) ਮਨ ਨੂੰ (ਹੁਣ) ਸੁਖ ਮਿਲ ਗਿਆ ਹੈ O Saints, my windy mind has now become peaceful and still. ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ kichh jog paraapat ganiaa || rahaau || ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ।ਰਹਾਉ। It seems that I have learned something of the science of Yoga. ||Pause|| ਗੁਰਿ ਦਿਖਲਾਈ ਮੋਰੀ ॥ gur dhikhalaiee moree || ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹ The Guru has shown me the hole, ਜਿਤੁ ਮਿਰਗ ਪੜਤ ਹੈ ਚੋਰੀ ॥ jit mirag paRat hai choree || ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ; (through which the deer carefully enters. ਮੂੰਦਿ ਲੀਏ ਦਰਵਾਜੇ ॥ moo(n)dh le'ee dharavaaje ||) ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ I have now closed off the doors, ਬਾਜੀਅਲੇ ਅਨਹਦ ਬਾਜੇ ॥੧॥ baajeeale anahadh baaje ||1|| ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ।੧। and the unstruck celestial sound current resounds. ||1|| ਕੁੰਭ ਕਮਲੁ ਜਲਿ ਭਰਿਆ ॥ ku(n)bh kamal jal bhariaa || (ਮੇਰਾ) ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ, The pitcher of my heart-lotus is filled with water; ਜਲੁ ਮੇਟਿਆ ਊਭਾ ਕਰਿਆ ॥ jal meTiaa uoobhaa kariaa || (ਹੁਣ ਗੁਰੂ ਦੀ ਬਰਕਤਿ ਨਾਲ ਮੈਂ ਉਹ) ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ । I have spilled out the water, and set it upright. ਕਹੁ ਕਬੀਰ ਜਨ ਜਾਨਿਆ ॥ kahu kabeer jan jaaniaa || ਹੇ ਦਾਸ ਕਬੀਰ! (ਹੁਣ) ਆਖ - ਮੈਂ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ, Says Kabeer, the Lord's humble servant, this I know. ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥ jau jaaniaa tau man maaniaa ||2||10|| ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ।੨।੧੦। Now that I know this, my mind is pleased and appeased. ||2||10|| Bhagat Kabeer Ji in Raag Sorath - 656
Audio and video play straight from the show's own hosting. PodSubs stores and serves no media.

