Skip to content
PodSubs
ShowsPeopleGuestsJobsNewsEvents
More
BlogPodCred
Menu
ShowsPeopleGuestsJobsNewsEventsBlogPodCredNetworksSign in
Join nowSign in
  • Shows
  • People
  • Jobs
  • News
  • More
    • Guests
    • Events
    • Blog
    • PodCred
    • Networks
    Join nowSign in

Daily Hukamnama: Sikh Wisdom

Daily Hukamnama: Sikh Wisdom artwork

Daily Hukamnama: Sikh Wisdom ANG 634 April 29th 2026 #hukamnama #darbarsahib

Apr 29, 20265 minAudioSeason 1, Episode 51
ShareXLinkedInFacebookWhatsAppEmail

ਸੋਰਠਿ ਮਹਲਾ ੯ ॥ soratt mahalaa nauvaa || Sorat'h, Ninth Mehla: ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ preetam jaan leh man maahee || ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ, O dear friend, know this in your mind. ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ apane sukh siau hee jag faa(n)dhio ko kaahoo ko naahee ||1|| rahaau || ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ । ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ (ਬਣਦਾ) ।੧।ਰਹਾਉ। The world is entangled in its own pleasures; no one is for anyone else. ||1||Pause|| ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ sukh mai aan bahut mil baittat rahat chahoo dhis gherai || ਹੇ ਮਿੱਤਰ! (ਜਦੋਂ ਮਨੁੱਖ)! ਸੁਖ ਵਿਚ (ਹੁੰਦਾ ਹੈ, ਤਦੋਂ) ਕਈ ਯਾਰ ਦੋਸਤ ਮਿਲ ਕੇ (ਉਸ ਪਾਸ) ਬੈਠਦੇ ਹਨ, ਤੇ, (ਉਸ ਨੂੰ) ਚੌਹੀਂ ਪਾਸੀਂ ਘੇਰੀ ਰੱਖਦੇ ਹਨ । In good times, many come and sit together, surrounding you on all four sides. ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ bipat paree sabh hee sa(n)g chhaaddit kouoo na aavat nerai ||1|| (ਪਰ ਜਦੋਂ ਉਸ ਨੂੰ ਕੋਈ) ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, (ਫਿਰ) ਕੋਈ ਭੀ (ਉਸ ਦੇ) ਨੇੜੇ ਨਹੀਂ ਢੁਕਦਾ ।੧। But when hard times come, they all leave, and no one comes near you. ||1|| ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ghar kee naar bahut hit jaa siau sadhaa rahat sa(n)g laagee || ਹੇ ਮਿੱਤਰ! ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ Your wife, whom you love so much, and who has remained ever attached to you, ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ jab hee ha(n)s tajee ieh kaa(n)iaa pret pret kar bhaagee ||2|| ਜਿਸ ਹੀ ਵੇਲੇ (ਪਤੀ ਦਾ) ਜੀਵਾਤਮਾ ਇਸ ਸਰੀਰ ਨੂੰ ਛੱਡ ਦੇਂਦਾ ਹੈ, (ਇਸਤ੍ਰੀ ਉਸ ਤੋਂ ਇਹ ਆਖ ਕੇ) ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ਮਰ ਚੁਕਾ ਹੈ ।੨। runs away crying, ""Ghost! Ghost!"", as soon as the swan-soul leaves this body. ||2|| ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ eeh bidh ko biauhaar banio hai jaa siau neh lagaio || ਹੇ ਨਾਨਕ! (ਆਖ - ਹੇ ਮਿੱਤਰ! ਦੁਨੀਆ ਦਾ) ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ (ਮਨੁੱਖ ਨੇ) ਪਿਆਰ ਪਾਇਆ ਹੋਇਆ ਹੈ । This is the way they act - those whom we love so much. ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ a(n)t baar naanak bin har jee kouoo kaam na aaio ||3||12||139|| (ਪਰ, ਹੇ ਮਿੱਤਰ! ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ।੩।੧੨।੧੩੯। At the very last moment, O Nanak, no one is any use at all, except the Dear Lord. ||3||12||139|| Guru Tegh Bahaadur Ji in Raag Sorath - 634

Audio and video play straight from the show's own hosting. PodSubs stores and serves no media.

Hosts and Guests

Nobody is credited on this episode yet.

Credit the people on this episode

Be the first to rate this episode

More episodes

All episodes
  1. Daily Hukamnama: Sikh Wisdom ANG 673 Novemer 9th 2026 #hukamnama #darbarsahib

    Nov 9, 202616 minAudio

    ਧਨਾਸਰੀ ਮਹਲਾ ੫ ॥ dhanaasaree mahalaa panjavaa || Dhanaasaree, Fifth Mehla: ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ paanee pakhaa peesau sa(n)t aagai gun govi(n)dh jas gaiee || (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ...

    Credit the people on this episode

  2. Daily Hukamnama: Sikh Wisdom ANG 946 November 7th 2026 #hukamnama #darbarsahib

    Nov 7, 202621 minAudio

    ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥ "How, in what way, was the world formed, O man? And what disaster will end it?" ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥ In egotism, the world was formed,...

    Credit the people on this episode

  3. Daily Hukamnama: Sikh Wisdom ANG 864 November 6th 2026 #hukamnama #darbarsahib

    Nov 6, 202612 minAudio

    ਗੋਂਡ ਮਹਲਾ ੫ ॥ go(n)dd mahalaa panjavaa || Gond, Fifth Mehla: ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥ gur meree poojaa gur gobi(n)dh || (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ । I...

    Credit the people on this episode

  4. Daily Hukamnama: Sikh Wisdom ANG 718 October 24th 2026 #hukamnama #darbarsahib

    Oct 24, 202617 minAudio

    ਟੋਡੀ ਬਾਣੀ ਭਗਤਾਂ ਕੀ Toddee baanee bhagataa(n) kee Todee, The Word Of The Devotees: ੴ ਸਤਿਗੁਰ ਪ੍ਰਸਾਦਿ ॥ ikOankaar satigur prasaadh || One Universal Creator God. By The Grace Of The True Guru: ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥...

    Credit the people on this episode

  5. Daily Hukamnama: Sikh Wisdom ANG 633 October 20th 2026 #hukamnama #darbarsahib

    Oct 20, 202619 minAudio

    ਸੋਰਠਿ ਮਹਲਾ ੯ ॥ soratt mahalaa nauvaa || Sorat'h, Ninth Mehla: ਇਹ ਜਗਿ ਮੀਤੁ ਨ ਦੇਖਿਓ ਕੋਈ ॥ eeh jag meet na dhekhio koiee || ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ In this world, I have not...

    Credit the people on this episode